Free YouTube Transcribe

Video transcript

Part-2 Karam Singh Historian ji ਕੌਣ ਸਨ ?

KHOJ GATHA · 2,033 words · 10 min read

Want to search this transcript, jump the video from any line, or download it as TXT, SRT, or VTT?

Open in the transcript tool

Full transcript

0:00ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0:02ਫਤਿਹ। ਅੱਜ ਤੁਹਾਡੇ ਨਾਲ ਆਪਾਂ ਗੱਲ ਕਰਨੀ ਹੈ।

0:06ਭਾਈ ਕਰਮ ਸਿੰਘ ਹਿਸਟੋਰੀਅਨ ਹੁਣਾਂ ਦੇ ਬਾਰੇ ਦੇ

0:08ਵਿੱਚ।

0:10ਮਾਝੇ ਦਾ ਮਸ਼ਹੂਰ ਨਗਰ ਹੈ ਚਬਾਲ।

0:13ਇੱਥੋਂ ਦਾ ਚੌਧਰੀ ਹੋਇਆ ਲੰਗਾ।

0:16ਜਿਹਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ

0:18ਸਿੱਖੀ ਕਮਾਈ ਸੀ

0:20ਜੀ।

0:21ਉਸੇ ਦੇ ਪਰਿਵਾਰ ਦੇ ਵਿੱਚੋਂ ਹੀ।

0:24ਅੱਗੇ ਜਾ ਕੇ।

0:26ਇੱਕ ਲੜੀ ਭਾਈ ਕਰਮ ਸਿੰਘ ਦੇ ਟੱਬਰ ਦੇ ਨਾਲ ਵੀ

0:29ਜੁੜ ਜਾਂਦੀ ਹੈ। ਇਹਨਾਂ ਦੇ ਦਾਦਾ ਭਾਈ ਹਕੀਕਤ

0:33ਸਿੰਘ ਸਨ ਤੇ ਪਿਤਾ ਦਾ ਨਾਮ ਸਰਦਾਰ ਝੰਡਾ ਸਿੰਘ

0:35ਸੀ।

0:38ਭਾਈ ਝੰਡਾ ਸਿੰਘ।

0:40ਗੁਰਬਾਣੀ ਦੇ ਵਿੱਚ ਪ੍ਰਪੱਕ ਜੀਵਨ ਜੀਂਦੇ ਸਨ।

0:45ਫੌਜ ਦੇ ਵਿੱਚ ਨੌਕਰੀ ਵੀ ਕਰਦੇ ਸਨ।

0:49ਤੇ ਉਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ ਪੈਸਾ

0:52ਪੈਸਾ ਜੋੜ ਕੇ।

0:55ਬਾਰ ਦੇ ਇਲਾਕੇ ਦੇ ਵਿੱਚ ਦੋ ਮੁਰੱਬੇ ਵੀ ਖਰੀਦੇ।

0:59ਤੇ 30-35 ਹਜ਼ਾਰ ਰੁਪਈਆ ਵੀ ਜਮ੍ਹਾਂ ਕੀਤਾ ਸੀ।

1:03ਆਪਣੀ ਔਲਾਦ ਦੇ ਉੱਜਲੇ ਭਵਿੱਖ ਦੇ ਵਾਸਤੇ।

1:08ਕਰਮ ਸਿੰਘ ਹੁਣਾਂ ਦਾ ਪਹਿਲਾ ਨਾਮ ਹੈ ਜਿਹੜਾ ਉਹ

1:11ਮਹਿਰਾਜ ਸਿੰਘ ਸੀ ਗਾ ਜੀ।

1:13ਇਹਨਾਂ ਬਾਰੇ ਇੱਕ ਗੱਲ ਹੋਰ ਸੁਣਨ ਨੂੰ ਮਿਲਦੀ

1:15ਹੈ।

1:16ਵੀ ਬਚਪਨ ਦੇ ਵਿੱਚ ਇਹਨਾਂ ਦੀ ਇੱਕ ਲੱਤ ਹੈ

1:19ਜਿਹੜੀ ਉਹ ਛੋਟੀ ਰਹਿ ਗਈ ਸੀ ਗੀ ਜੀ। ਤੁਰਦਿਆਂ

1:22ਥੋੜ੍ਹਾ ਜਿਹਾ ਤੋਰ ਦੇ ਵਿੱਚ ਫਰਕ ਪੈਂਦਾ ਸੀ।

1:26ਕਿਸੇ ਨੇ ਦੱਸ ਭਾਈ।

1:28ਵੀ ਫਲਾਣੀ ਜਗ੍ਹਾ ਦੇ ਉੱਤੇ ਕੋਈ ਸੱਜਣ ਰਹਿੰਦਾ

1:31ਹੈ।

1:32ਤੇ ਉਹ ਪੰਜ ਰੁਪਈਏ ਲੈਂਦਾ ਹੈ।

1:34ਤੇ ਤਕਰੀਬਨ।

1:36ਲੱਤ ਦੀ ਜਿਹੜੀ ਇਹ ਬਾਜੂ ਕੱਢ ਦਿੰਦਾ ਹੈ।

1:40ਹੁਣ ਘਰ ਦੇ ਜੀਆਂ ਨੇ ਜਦੋਂ।

1:43ਇਹਨਾਂ ਦੇ ਬਾਬੇ ਨਾਲ ਗੱਲ ਕੀਤੀ।

1:46ਤੇ ਬਾਬੇ ਨੇ ਆਖਿਆ ਅੱਗੋਂ।

1:49ਪੰਜਾਂ ਦਾ ਤੇ ਨਿਆਣਾ ਨਹੀਂ ਗਾ।

1:51ਛੱਡੋ ਖਹਿੜਾ।

1:53ਪਰ ਕੌਣ ਜਾਣਦਾ ਸੀ।

1:56ਇਹ ਨਿਆਣਾ ਤੇ

1:59ਇਹਦੀ ਸ਼ਖਸੀਅਤ ਏਡੀ ਵੱਡੀ ਹੋ ਜਾਏਗੀ।

2:03ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਵੀ ਪਿੱਛੇ ਰਹਿ

2:07ਜਾਣਗੇ।

2:10ਮੁੱਢਲੀ ਪੜ੍ਹਾਈ ਝਬਾਲ ਤੋਂ ਕੀਤੀ।

2:13ਫਿਰ ਖਾਲਸਾ

2:15ਮਿਡਲ ਸਕੂਲ ਅੰਮ੍ਰਿਤਸਰ ਤੋਂ ਪੜ੍ਹਾਈ ਕੀਤੀ।

2:18ਫਿਰ

2:19ਤਰਨ ਤਰਨ ਆ ਕੇ

2:22ਇਨ੍ਹਾਂ ਨੇ ਆਪਣਾ ਇੰਟਰੈਂਸ ਦਾ ਜਿਹੜਾ ਟੈਸਟ ਸੀ

2:25ਜਿਹੜਾ ਉਹ ਕਲੀਅਰ ਕੀਤਾ।

2:27ਤੇ ਫਿਰ ਖਾਲਸਾ ਕਾਲਜ ਦੇ ਵਿੱਚ ਉਚੇਰੀ ਪੜ੍ਹਾਈ

2:30ਦੇ ਵਾਸਤੇ ਪਹੁੰਚ ਗਏ ਸਨ ਜੀ।

2:34ਅੰਮ੍ਰਿਤਸਰ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਆਏ

2:37ਹੋਏ ਸੀ ਗੇ।

2:38ਉੱਥੇ ਇਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲਈ।

2:41ਤੇ ਇਨ੍ਹਾਂ ਦਾ ਨਾਮ ਕਰਮ ਸਿੰਘ ਰੱਖਿਆ ਗਿਆ।

2:46ਜਦੋਂ ਸੰਤਾਂ ਦੇ ਨਾਲ ਇਹ ਬਚਨ ਬਿਲਾਸ ਕਰ ਰਹੇ

2:49ਸਨ।

2:50ਤੇ ਇਨ੍ਹਾਂ ਦੀਆਂ ਗੱਲਾਂ ਸੁਣ ਕੇ

2:53ਸੰਤ ਮੁਸਕਰਾ ਕੇ ਕਹਿਣ ਲੱਗੇ।

2:56ਇਹ ਤੇ ਕਰਮ ਸਿੰਘ ਫਿਲਾਸਫਰ ਹੈ ਜੀ।

3:00ਹਜੇ ਬੀ ਏ ਕਰ ਰਹੇ ਸਨ। ਚਾਰ ਮਹੀਨੇ ਇਮਤਿਹਾਨ ਦੇ

3:03ਵਿੱਚ ਰਹਿੰਦੇ ਸਨ।

3:06ਇਨ੍ਹਾਂ ਨੂੰ ਲਗਨ ਸੀ ਸਿੱਖ ਇਤਿਹਾਸ ਦੀ। ਅਸਲ

3:09ਵਿੱਚ ਇਹ ਚਾਰ ਦੋਸਤ ਸਨ, ਬੇਲੀ ਸਨ।

3:12ਇਨ੍ਹਾਂ ਨੇ ਕੰਮ ਵੰਡੇ ਸਨ ਜੀ ਆਪਣੇ।

3:14ਵੀ ਇੱਕ ਪੱਤਰਕਾਰੀ ਦੇ ਵਿੱਚ ਜਾਏਗਾ।

3:19ਇੱਕ ਵਿੱਦਿਅਕ ਖੇਤਰ ਦੇ ਵਿੱਚ ਜਾਏਗਾ।

3:22ਇੱਕ ਧਾਰਮਿਕ ਖੇਤਰ ਦੇ ਵਿੱਚ ਜਾਏਗਾ।

3:25ਤੇ ਆਪ ਕਰਮ ਸਿੰਘ ਹੁਣੀ ਹੈ ਜਿਹੜੇ ਉਹ ਇਤਿਹਾਸ

3:27ਦੇ ਖੇਤਰ ਵਿੱਚ ਜਾਣਗੇ ਜੀ।

3:31ਇਨ੍ਹਾਂ ਚਾਰੇ ਦੋਸਤਾਂ ਨੇ

3:34ਜਿਹੜੇ ਜਿਹੜੇ ਨਿਸ਼ਾਨੇ ਮਿੱਥੇ ਸਨ।

3:37ਉੱਧਰ

3:38ਆਪਣੇ ਵੱਲੋਂ ਤੁਰਨ ਦੀ ਪੂਰੀ ਕੋਸ਼ਿਸ਼ ਕੀਤੀ ਜੀ।

3:44ਜਿਹੜੀ ਆਪਾਂ ਗੱਲ ਕਰ ਰਹੇ ਸਾਂ ਵੀ ਪੜ੍ਹਾਈ

3:46ਵਿਚਕਾਰ ਛੱਡ ਗਈ।

3:48ਬਿਰਧਾਂ ਦੇ ਬਿਆਨ ਇਕੱਠੇ ਕਰਨ ਲਈ ਤੁਰ ਪਏ।

3:51ਜਿਨ੍ਹਾਂ ਨੇ

3:53ਲਾਹੌਰ ਦਰਬਾਰ ਦੀ ਸਰਦਾਰੀ ਨੂੰ ਵੇਖਿਆ ਸੀ।

3:58ਤੇ ਨਾਲ ਹੀ

4:01ਜਿਹੜੀਆਂ ਸਿੱਖ ਐਂਗਲੋ ਵਾਰ ਹੋਈਆਂ ਸਨ, ਉਨ੍ਹਾਂ

4:04ਦੇ ਵਿੱਚ

4:06ਸ਼ਮੂਲੀਅਤ ਕੀਤੀ ਸੀਗੀ।

4:08ਉਨ੍ਹਾਂ ਦੇ ਬਿਆਨ ਇਕੱਠੇ ਕਰਦੇ ਰਹੇ।

4:11ਉਹ ਬਿਆਨ ਇਕੱਠੇ ਕਰਦਿਆਂ ਇਨ੍ਹਾਂ ਨੂੰ ਜਿਹੜੀਆਂ

4:13ਕਠਿਨਾਈਆਂ ਆਈਆਂ,

4:15ਉਨ੍ਹਾਂ ਤੇ ਪੂਰੀ ਇੱਕ ਅਲੱਗ ਵੀਡੀਓ ਬਣਾ ਕੇ

4:17ਚਰਚਾ ਕੀਤੀ ਜਾ ਸਕਦੀ ਹੈ।

4:20ਬੁੱਧੀ ਇਨ੍ਹਾਂ ਦੀ ਬੜੀ ਤੇਜ਼ ਸੀਗੀ ਜੇ।

4:23ਜੋ ਪੜ੍ਹ ਲੈਂਦੇ ਸਨ, ਬੱਸ ਉਹ ਦਿਮਾਗ ਵਿੱਚ ਛੱਪ

4:26ਜਾਂਦਾ ਸੀਗਾ ਜੇ।

4:30ਇੱਥੇ ਪਟਿਆਲੇ

4:31ਪੰਡਿਤ ਜਵਾਲਾ ਸਿੰਘ ਹੁੰਦੇ ਸਨ।

4:34ਉਨ੍ਹਾਂ ਨੇ ਇੱਕ ਜਗ੍ਹਾ ਦੇ ਉੱਤੇ ਜ਼ਿਕਰ ਕੀਤਾ ਹੈ

4:36ਵੀ ਕੋਈ ਭਗਵੰਤ ਰਾਏ ਸਨ, ਪਟਿਆਲੇ ਰਹਿੰਦੇ ਸਨ।

4:39ਉਨ੍ਹਾਂ ਦੇ ਕੋਲ ਇੱਕ ਨੁਸਖਾ ਸੀਗਾ ਇਤਿਹਾਸ ਦਾ

4:41ਪਿਆ ਹੋਇਆ।

4:43ਉਹ ਵੀ ਆਪਣੇ ਆਪ ਨੂੰ ਇਤਿਹਾਸਕਾਰ ਹੋਣ ਦਾ ਦਾਅਵਾ

4:45ਕਰਦੇ ਸੀਗੇ ਵੈਸੇ।

4:47ਤੇ ਕਰਮ ਸਿੰਘ ਹੁਣੀ ਉਹ ਨੁਸਖਾ ਦੇਖਣ ਲਈ ਪਹੁੰਚ

4:49ਗਏ। ਇੱਕ ਵਾਰੀ ਸਰਸਰੀ ਉਹ ਨੁਸਖਾ ਦੇਖਿਆ

4:53ਤੇ ਦੂਜੀ ਵਾਰੀ ਇਨ੍ਹਾਂ ਨੇ ਉਹਨੂੰ ਆਖਿਆ ਵੀ

4:55ਮੈਨੂੰ ਇਹਦਾ ਉਤਾਰਾ ਕਰ ਲੈਣ ਦਿਓ। ਉਹਨੇ ਜਵਾਬ

4:57ਦੇ ਦਿੱਤਾ

4:58ਵੀ ਜੇ ਤੁਹਾਡੇ ਪਾਸ ਵੀ ਇਹ ਨੁਸਖਾ ਆ ਗਿਆ ਤੇ

5:00ਫਿਰ ਸਾਡੀ ਸਰਦਾਰੀ ਕਾਹਦੀ ਰਹਿ ਗਈ?

5:03ਕਰਮ ਸਿੰਘ ਜੀ ਉੱਥੋਂ ਸਿੱਧਾ ਉੱਠੇ

5:05ਤੇ ਉੱਠ ਕੇ ਪੰਡਿਤ ਜਵਾਲਾ ਸਿੰਘ ਹੁਣਾਂ ਪਾਸ ਆਏ

5:09ਤੇ ਉੱਥੇ ਕਾਗਜ਼, ਕਲਮ ਲੈ ਕੇ ਉਨ੍ਹਾਂ ਨੇ

5:13ਤਕਰੀਬਨ ਪੂਰੇ ਦਾ ਪੂਰਾ ਉਹ ਨੁਸਖਾ ਹੀ ਆ ਜਿਹੜਾ

5:17ਇੱਕ ਚੌਂਕੜੇ ਦੇ ਵਿੱਚ ਬੈਠ ਕੇ ਉਤਾਰ ਦਿੱਤਾ

5:19ਉੱਥੇ।

5:21ਇਨ੍ਹਾਂ ਬਾਰੇ

5:23ਮੋਹਨ ਸਿੰਘ ਵੈਦ ਹੁਣੀ,

5:25ਹੀਰਾ ਸਿੰਘ ਦਰਦ ਹੁਣੀ,

5:28ਫਿਰ

5:30ਹੋਰ ਵੀ ਕਈ ਸੱਜਣ ਜਿਹੜੇ ਇਨ੍ਹਾਂ ਦੇ ਨਾਲ ਰਹੇ

5:32ਸਨ,

5:33ਉਹ ਇਹ ਦੱਸਦੇ ਆ

5:34ਵੀ 18-18 ਘੰਟੇ ਲਗਾਤਾਰ ਉਹ ਬੈਠੇ ਰਹਿੰਦੇ ਸਨ

5:38ਪੜ੍ਹਨ ਦੇ ਲਈ, ਲਿਖਣ ਦੇ ਲਈ।

5:40ਦਿਹਾੜੀ ਦੇ ਵਿੱਚ ਢਾਈ-ਢਾਈ ਸੌ ਚਿੱਠੀਆਂ ਦੇ

5:43ਜਵਾਬ ਉਨ੍ਹਾਂ ਨੇ ਦਿੱਤੇ ਹੋਏ ਸਨ।

5:49ਸਰਦਾਰ ਕਰਮ ਸਿੰਘ ਹੁਣਾਂ ਨੇ

5:53ਅ

5:54ਜਿੱਥੇ ਇਤਿਹਾਸ ਨੂੰ ਇਕੱਠਾ ਕੀਤਾ ਦੂਰ-ਦੂਰ ਤੱਕ

5:58ਜਾ ਕੇ ਕਾਜੀ ਨੂਰ ਮੁਹੰਮਦ ਦਾ ਜੰਗਨਾਮਾ ਵੀ

6:02ਸਿੱਖਾਂ ਦੇ ਸਨਮੁੱਖ ਪਹਿਲੀ ਵਾਰ ਲੈ ਕੇ ਆਉਣ ਦਾ

6:05ਸਿਹਰਾ ਹੈ ਜਿਹੜਾ

6:06ਉਹ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਜਾਂਦਾ ਹੈ

6:09ਜੀ।

6:12ਇਨ੍ਹਾਂ ਨੇ ਤਕਰੀਬਨ

6:14ਕਾਫੀ ਵੱਡਾ ਮਸਾਲਾ ਹੈ ਜਿਹੜਾ

6:16ਉਹ ਇਕੱਤਰ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ

6:19ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ਸਰਕਾਰ

6:23ਰਣਜੀਤ ਸਿੰਘ ਦੇ ਤਖਤ ਉੱਤੇ ਬੈਠਣ ਤੱਕ।

6:27ਬਹੁਤਾ ਮਸਾਲਾ ਤੇ ਇਨ੍ਹਾਂ ਦੇ ਦਿਮਾਗ ਦੇ ਵਿੱਚ

6:29ਹੀ ਮੌਜੂਦ ਸੀਗਾ ਜੀ।

6:31ਤੇ ਹਮੇਸ਼ਾ ਆਖਿਆ ਕਰਦੇ ਸਨ

6:33ਵੀ ਮੈਂ ਜਿਸ ਵਕਤ ਬੈਠ ਗਿਆ ਨਾ ਲਿਖਣ ਦੇ ਵਾਸਤੇ

6:38ਤੇ ਮੈਂ ਕੁਝ ਸਮੇਂ ਦੇ ਵਿੱਚ ਹੀ ਸਿੱਖਾਂ ਨੂੰ

6:40ਸਾਰਾ ਇਤਿਹਾਸ ਲਿਖ ਕੇ ਦੇ ਦਿਆਂਗਾ ਜੀ।

6:43ਇਨ੍ਹਾਂ ਨੂੰ ਮਾਲਾਮਾਲ ਕਰ ਦਿਆਂਗਾ

6:45ਇਤਿਹਾਸ ਦੇ ਪੱਖ ਤੋਂ।

6:48ਗੁਰੂ ਨਾਨਕ ਸਾਹਿਬ ਦੇ ਜੀਵਨ ਹਾਲਾਤ ਲੱਭਣ ਲਈ

6:51ਮੱਕੇ ਦੀ ਫੇਰੀ ਦੀ ਪੜਚੋਲ ਕਰਨ ਦੇ ਵਾਸਤੇ

6:55ਹਾਜੀਆਂ ਵਾਲਾ ਰੂਪ ਬਣਾ ਕੇ

6:57ਹਾਜੀਆਂ ਦੇ ਵਿੱਚ ਰਲ ਗਏ।

7:00ਬਗਦਾਦ ਜਾ ਕੇ

7:02ਇਨ੍ਹਾਂ ਦਾ ਪਰਦਾ ਚੁੱਕਿਆ ਗਿਆ।

7:05ਉੱਥੇ ਇਨ੍ਹਾਂ ਦੇ ਇੱਕ ਮੁਸਲਮਾਨ ਦੋਸਤ ਦਾ ਚਾਚਾ

7:08ਰਹਿੰਦਾ ਸੀ

7:09ਜਿਹਦੇ ਕੋਲ ਪਹੁੰਚ ਕੇ ਇਨ੍ਹਾਂ ਨੇ ਆਪਣੀ ਜਾਨ

7:11ਬਚਾਈ ਜੀ।

7:13ਉੱਥੋਂ ਦੇ ਵੀ ਕਾਫੀ ਹਾਲਾਤ ਇਨ੍ਹਾਂ ਦੇ ਕੋਲ

7:14ਮੌਜੂਦ ਸਨ।

7:16ਪਰ ਉਹ

7:18ਇਨ੍ਹਾਂ ਨੇ ਕਿਤੇ ਲਿਖੇ ਜਾਂ ਨਹੀਂ ਲਿਖੇ ਇਹਦੇ

7:20ਬਾਰੇ ਹਜੇ ਕੋਈ ਮਾਲੂਮਾਤ ਨਹੀਂ ਕੀਤੀ।

7:25ਭਾਈ ਤਖਤ ਸਿੰਘ ਫਿਰੋਜ਼ਪੁਰ ਵਾਲਿਆਂ ਦੇ ਨਾਲ

7:27ਇਨ੍ਹਾਂ ਦਾ ਬੜਾ ਸਨੇਹ ਸੀ।

7:28ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਪੰਡਿਤ

7:30ਜਵਾਲਾ ਸਿੰਘ ਦੇ ਨਾਲ ਬੜਾ ਸਨੇਹ ਸੀ।

7:32ਇਹ ਜਿੱਥੋਂ ਵੀ ਇਨ੍ਹਾਂ ਨੂੰ ਕੋਈ ਨੁਸਖਾ ਲੱਭਦਾ

7:34ਸੀ ਨਾ

7:36ਉਹਦੀ ਇੱਕ ਨਕਲ ਆਪਣੇ ਕੋਲ ਰੱਖਦੇ ਸਨ ਤੇ ਇਨ੍ਹਾਂ

7:38ਦੋਨਾਂ ਸੱਜਣਾਂ ਨੂੰ ਵੀ ਨਕਲਾਂ ਕਰਾ ਕੇ ਦਿੰਦੇ

7:40ਸਨ ਜੀ।

7:41ਬੜਾ ਪ੍ਰੇਮ ਸੀ ਗਾ।

7:43ਆਪਸ ਦੇ ਵਿੱਚ।

7:46ਕਰਮ ਸਿੰਘ ਹੁਣਾਂ ਨੇ ਕੋਈ ਸਮਾਂ ਪਟਿਆਲਾ ਰਿਆਸਤ

7:50ਦੇ ਵਿੱਚ ਇਤਿਹਾਸਕਾਰ ਦੀ।

7:53ਇਹ ਜਿਹੜੀ ਨੌਕਰੀ ਉਹ ਵੀ ਕੀਤੀ। ਇਹ ਕਰਨਾ ਨਹੀਂ

7:56ਚਾਹੁੰਦੇ ਸਨ ਪਰ ਪੰਡਿਤ ਜਵਾਲਾ ਸਿੰਘ ਜਿਹੜੇ

7:58ਇਹਨਾਂ ਦੇ ਸਾਥੀ ਸਨ ਉਹਨਾਂ ਦੇ ਬਹੁਤ ਜ਼ੋਰ ਪਾਉਣ

8:00ਦੇ ਉੱਤੇ। ਇਹ ਉੱਥੇ ਚਲੇ ਗਏ।

8:03ਖੁਸ਼ ਇਸ ਗੱਲੋਂ ਹੋ ਗਏ। ਕਿ ਉੱਥੋਂ ਦੀ ਸਰਕਾਰੀ

8:05ਲਾਇਬ੍ਰੇਰੀ ਆ ਜਿਹੜੀ ਉਹ ਬਹੁਤ ਵੱਡੀ ਸੀ ਗੀ

8:07ਇਹਨਾਂ ਨੂੰ ਪੜ੍ਹਨ ਲਿਖਣ ਲਈ ਉੱਥੇ ਕਾਫੀ ਕੁਝ

8:09ਪ੍ਰਾਪਤ ਹੋਇਆ।

8:10ਉੱਥੇ ਸਰ ਜੋਗਿੰਦਰਾ ਸਿੰਘ ਰਹਿੰਦੇ ਸਨ।

8:13ਉਹਨਾਂ ਨੇ ਇਹਨਾਂ ਨੂੰ ਪ੍ਰੇਰਿਆ।

8:15ਵੀ ਤੁਸੀਂ ਇੱਥੇ ਮੈਂ ਚਾਹੁੰਦਾ ਵੀ ਪੰਜਾਬੀ

8:18ਜ਼ੁਬਾਨ ਲਾਗੂ ਹੋ ਜਾਵੇ।

8:20ਤੇ ਤੁਸੀਂ ਇੱਥੇ ਪੜ੍ਹਾਈ ਦੇ ਲਈ ਪੰਜਾਬੀ ਦੀਆਂ

8:22ਪੋਥੀਆਂ ਤਿਆਰ ਕਰੋ।

8:25ਇਹਨਾਂ ਨੇ ਆਖਿਆ ਵੀ ਮੇਰਾ ਸ਼ੌਂਕ ਤੇ ਵੈਸੇ

8:27ਇਤਿਹਾਸ ਹੀ ਹੈ।

8:28ਪਰ ਉਹਨਾਂ ਦੇ ਜਿਆਦੇ ਹੀ।

8:30ਕਹਿ ਲਓ ਤੁਸੀਂ ਜ਼ੋਰ ਦੇਣ ਦੇ ਉੱਤੇ ਇਹਨਾਂ ਨੇ

8:33ਫਿਰ ਉਹ ਕਿਤਾਬਾਂ ਤਿਆਰ ਕੀਤੀਆਂ।

8:35ਉਹਦੇ ਵਿੱਚੋਂ ਕੁਝ ਛਪੀਆਂ ਕੁਝ ਅਣਛਪੀਆਂ ਹੀ ਰਹਿ

8:37ਗਈਆਂ।

8:38ਤੇ ਰਿਆਸਤ ਦੇ ਕੁਝ ਬੰਦਿਆਂ ਦੀ ਉਹ ਸਾੜੇ ਦੀ ਭੇਟ

8:42ਚੜ੍ਹ ਗਈਆਂ ਤੇ ਬਾਅਦ ਦੇ ਵਿੱਚ।

8:47ਕਰਮ ਸਿੰਘ ਹਿਸਟੋਰੀਅਨ ਹੁਣਾਂ ਨੇ।

8:50ਬਹੁਤ ਮਸਾਲਾ ਇਕੱਠਾ ਕੀਤਾ।

8:53ਕਿਸੇ ਜਥੇਬੰਦੀ ਨੇ ਇਹਨਾਂ ਦੀ ਬਾਂਹ ਨਹੀਂ ਫੜੀ।

8:56ਆਪਣਾ ਆਪਾ ਝੋਕ ਕੇ।

8:59ਪੱਲਿਓਂ ਖਰਚੇ ਕਰ ਕਰ ਕੇ।

9:02ਇਹਨਾਂ ਨੇ

9:03ਬਹੁਤ ਥਾਵਾਂ ਦੇ ਉੱਤੇ ਜਾ ਕੇ।

9:06ਬੜੇ ਮਹਿੰਗੇ ਭਾਅ ਨੁਸਖੇ ਵੀ ਖਰੀਦੇ।

9:10ਉਦੋਂ ਦੇ।

9:11ਭਾਰਤ ਵਰਸ਼ ਦੀ ਸ਼ਾਇਦ ਹੀ ਕੋਈ ਲਾਇਬ੍ਰੇਰੀ ਹੋਵੇ

9:13ਜਿਹੜੀ ਇਹਨਾਂ ਨੇ ਛੱਡੀ ਹੋਵੇ।

9:15ਚਾਹੇ ਉਹ ਨਿੱਜੀ ਸੀ ਚਾਹੇ ਉਹ ਸਰਕਾਰੀ ਸੀ।

9:17ਜਿੱਥੇ ਨਾ ਗਏ ਹੋਣ।

9:21ਸਭ ਤੋਂ ਵੱਡੀ ਖਾਸੀਅਤ ਸਰਦਾਰ ਕਰਮ ਸਿੰਘ ਹੁਣਾਂ

9:23ਦੀ ਇਹ ਰਹੀ।

9:25ਕਿ ਉਹਨਾਂ ਨੇ ਮਹਿਸੂਸ ਕਰ ਲਿਆ ਸੀ ਵੀ ਕੋਈ

9:28ਜਥੇਬੰਦੀ ਤੇ ਮੇਰੀ ਬਾਂਹ ਨਹੀਂ ਫੜੇਗੀ।

9:30ਤੇ ਜੇ ਮੈਂ ਇਕੱਲਾ ਇਤਿਹਾਸ ਵਾਲੇ ਬੰਨੇ ਲੱਗਾ

9:32ਰਿਹਾ ਪਿੱਛੇ ਪਰਿਵਾਰ ਵੀ ਰੁਲ ਜਾਏਗਾ।

9:34ਸੋ ਇਹਨਾਂ ਨੇ ਆਪਣੇ ਪਰਿਵਾਰ ਨੂੰ ਸਥਾਪਤ ਕਰਨ ਦੇ

9:37ਵਾਸਤੇ ਪਹਿਲਾਂ ਇੱਕ ਸੰਨਿਆਸੀ ਆਸ਼ਰਮ ਖੋਲ੍ਹਿਆ

9:40ਸੀ।

9:41ਦੋਸਤਾਂ ਨਾਲ ਰਲ ਕੇ। ਜਿੱਥੇ ਦਵਾਈਆਂ ਦਾ

9:43ਕਾਰੋਬਾਰ ਕਰਦੇ ਸਨ। ਉਹ ਵੀ ਸੋਹਣਾ ਚੱਲ ਪਿਆ

9:45ਸੀਗਾ।

9:46ਫਿਰ ਇੱਕ ਚਿੱਤਰ ਕੰਪਨੀ ਖੋਲ੍ਹੀ। ਉਹਦੇ ਚ ਵੀ

9:49ਸੋਹਣਾ ਕੰਮ ਇਹਨਾਂ ਦਾ ਚੱਲਿਆ ਜੇ।

9:52ਉਸ ਤੋਂ ਬਾਅਦ ਇਹਨਾਂ ਨੇ

9:54ਦੋ ਤਿੰਨ ਹਜ਼ਾਰ ਵਿੱਘਾ ਜ਼ਮੀਨ ਨੈਨੀਤਾਲ ਦੇ ਕੋਲ

9:58ਖਰੀਦੀ। ਉੱਥੇ ਮਾਡਰਨ ਢੰਗ ਤਰੀਕੇ ਦੇ ਨਾਲ ਇਹਨਾਂ

10:01ਨੇ ਖੇਤੀ ਅਰੰਭ ਕੀਤੀ ਤੇ ਇੱਕ ਆਪਣਾ ਹੀ ਨਗਰ ਨਇਆ

10:05ਗਾਉਂ ਸੀ ਜਿਹੜਾ ਉਹ ਵਸਾਇਆ।

10:07ਹੁਣ ਇੱਥੇ ਸਰਦਾਰ ਕਰਮ ਸਿੰਘ ਹੁਣੀ ਮਲੇਰੀਏ ਦੇ

10:10ਸ਼ਿਕਾਰ ਹੋਏ ਕਿਉਂਕਿ ਇਲਾਕਾ ਸੀਗਾ ਮੱਛਰ ਬਹੁਤ

10:13ਭਾਰੀ ਸੀਗਾ ਜੇ। ਉਸ ਇਲਾਕੇ ਨੂੰ ਮੁੜ ਆਬਾਦ ਕਰਨ

10:16ਵਾਲੇ।

10:17ਤਰਾਈ ਦੇ ਇਲਾਕੇ ਨੂੰ ਜਿਹੜੇ ਲੋਕ ਨੇ ਉਹ ਇਸ ਗੱਲ

10:19ਨੂੰ ਬਹੁਤ ਚੰਗੀ ਤਰ੍ਹਾਂ ਸਮਝ ਤੇ ਜਾਣ ਸਕਦੇ ਆ

10:22ਜੇ।

10:25ਇੱਧਰ ਸਰਦਾਰ ਕਰਮ ਸਿੰਘ ਹੁਣਾਂ ਨੇ ਪਹਿਲੀ ਵੇਰੀ।

10:29ਸਿੱਖ ਇਤਿਹਾਸ ਸੋਸਾਇਟੀ ਵੀ ਆ ਜਿਹੜੀ ਉਹ ਲਾਹੌਰ

10:32ਦੇ ਵਿੱਚ ਬਣਵਾਈ ਜੇ।

10:331930 ਵਿਆਂ ਦੇ ਲਾਗੇ।

10:361928-29-30

10:38ਦੇ ਵਿੱਚ ਕਰਮ ਸਿੰਘ ਹੁਣਾਂ ਦੇ ਕਾਫੀ ਲੇਖ ਆ

10:40ਜਿਹੜੇ ਉਹ ਫੁਲਵਾੜੀ ਮੈਗਜ਼ੀਨ ਦੇ ਵਿੱਚ

10:41ਪ੍ਰਕਾਸ਼ਿਤ ਹੋਏ। ਜਿਨ੍ਹਾਂ ਨੂੰ ਬਾਅਦ ਚ

10:43ਇਕੱਠਿਆਂ ਕਰਕੇ ਆਪਣਾ ਹੀਰਾ ਸਿੰਘ ਦਰਦ ਹੁਣਾਂ ਨੇ

10:47ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਤੇ ਸ਼੍ਰੋਮਣੀ

10:49ਕਮੇਟੀ ਨੇ ਸਰਦਾਰ ਕਰਮ ਸਿੰਘ ਦੀ ਇਤਿਹਾਸਕ ਖੋਜ

10:52ਦੇ ਥੱਲੇ ਪਹਿਲਾਂ ਇੱਕੋ ਜਿਲਦ ਦੇ ਵਿੱਚ ਤੇ ਹੁਣ

10:54ਤਿੰਨ ਜਿਲਦਾਂ ਦੇ ਵਿੱਚ ਉਹਨੂੰ ਛਾਪਣਾ ਸ਼ੁਰੂ

10:56ਕੀਤਾ ਹੋਇਆ ਹੈ ਜੇ।

11:00ਇੱਧਰ।

11:01ਦੂਸਰੇ ਬੰਨੇ ਖਾਲਸਾ ਕਾਲਜ ਦੇ ਜਿਹੜੇ ਪ੍ਰੋਫੈਸਰ

11:04ਸੀਗੇ।

11:06ਆਪਣੇ ਸਰਦਾਰ ਤੇਜਾ ਸਿੰਘ ਹੁਣੀ ਪ੍ਰਿੰਸੀਪਲ ਤੇਜਾ

11:09ਸਿੰਘ ਹੁਣੀ ਬਾਅਦ ਦੇ ਵਿੱਚ ਉਹ ਬਣੇ ਪ੍ਰਿੰਸੀਪਲ।

11:13ਉਹਨਾਂ ਨੇ ਇਹਨਾਂ ਤੱਕ ਪਹੁੰਚ ਕੀਤੀ ਸੀ ਵੀ

11:15ਤੁਸੀਂ ਖਾਲਸਾ ਕਾਲਜ ਦਾ ਜਿਹੜਾ ਇਤਿਹਾਸ ਖੋਜ

11:18ਕੇਂਦਰ ਆ ਨਾ ਉਹਨੂੰ ਵੀ ਆਪਣੀਆਂ ਸੇਵਾਵਾਂ ਦਿਓ।

11:20ਤੁਹਾਨੂੰ ਢਾਈ ਸੌ ਰੁਪਏ ਮਹੀਨਾ ਜਿਹੜੀ ਅਸੀਂ

11:23ਸੇਵਾ ਫਲ ਦਿਆਂਗੇ ਜੇ ਉੱਥੇ।

11:26ਚਲੋ ਉਹਦੇ ਲਈ ਵੀ ਇਹਨਾਂ ਨੇ ਹੌਲੀ-ਹੌਲੀ ਸਹਿਮਤੀ

11:28ਜਤਾ ਦਿੱਤੀ ਸੀ।

11:30ਪਰ ਉੱਧਰ ਤਬਦੀਕ ਦੀ ਬਿਮਾਰੀ ਹੋ ਗਈ ਇਹਨਾਂ ਨੂੰ

11:35ਤੇ ਇਹਨਾਂ ਨੇ ਦੱਸਿਆ ਵੀ ਮੈਂ

11:37ਪੰਜਾਬ ਨਹੀਂ ਆ ਸਕਦਾ ਗਾ ਕਿਉਂਕਿ ਇੱਥੇ ਬਿਮਾਰੀ

11:39ਵੱਧ ਜਾਂਦੀ ਹੈਗੀ ਆ ਡਾਕਟਰਾਂ ਨੇ ਆਖਿਆ ਤੁਸੀਂ

11:42ਪਹਾੜਾਂ ਤੇ ਜਾਓ।

11:44ਚਲੋ ਜੀ

11:46ਚਾਹੁੰਦੇ ਤੇ ਸਨ ਇਹਨਾਂ ਦੇ ਦਿਲ ਦੀ ਤਾਂਗ ਸੀ ਕਿ

11:48ਮੈਂ ਵੱਧ ਤੋਂ ਵੱਧ ਇਤਿਹਾਸ ਲਿਖ ਜਾਵਾਂ।

11:51ਹੁਣ ਇਹ ਬਿਮਾਰੀ ਫੈਲਦੀ ਗਈ।

11:54ਇਹਨਾਂ ਨੇ ਲਾਹੌਰ ਜਿਹੜਾ

11:56ਇਹਨਾਂ ਦੇ ਡਾਕਟਰ ਸੀ ਸਰਦਾਰ ਗੁਰਬਖਸ਼ ਸਿੰਘ

11:58ਹੁਣੀ ਉਹਨਾਂ ਨੂੰ ਚਿੱਠੀਆਂ ਲਿਖੀਆਂ ਉਹ ਦਵਾਈ ਵੀ

12:00ਸਮੇਂ-ਸਮੇਂ ਦੇ ਉੱਤੇ ਭੇਜਦੇ ਰਹੇ।

12:03ਮਲੇਰੀਆ ਦੀ ਦਵਾਈ ਭੇਜਦੇ ਰਹੇ।

12:06ਫਿਰ ਉਹ ਸਮਾਂ ਆ ਗਿਆ ਵੀ ਜਦੋਂ

12:09ਤਬੀਅਤ ਬਹੁਤ ਜਿਆਦੇ ਵਿਗੜ ਗਈ ਤੇ 31 ਅਗਸਤ 1930

12:13ਈਸਵੀ ਨੂੰ

12:14ਸਰਦਾਰ ਗੁਰਬਖਸ਼ ਸਿੰਘ ਹੁਣੀ ਪਹਿਲੀ ਗੱਡੀ ਫੜ ਕੇ

12:17ਨੈਨੀਤਾਲ ਪਹੁੰਚੇ। ਉੱਥੇ ਉਹਨਾਂ ਨੇ ਹਾਲਾਤ ਦੇਖ

12:20ਲਏ।

12:21ਇਹਨਾਂ ਨੂੰ ਤਰਨ ਤਰਨ ਲੈ ਆਏ।

12:23ਇੱਥੇ ਸਕੇ ਸਬੰਧੀਆਂ ਨੇ ਇਹਨਾਂ ਦੀ ਬੜੀ ਸੇਵਾ

12:26ਕੀਤੀ।

12:27ਪਰ ਸ਼ਾਇਦ ਅਕਾਲ ਪੁਰਖ ਨੂੰ ਕੁਝ ਹੋਰ ਮਨਜ਼ੂਰ ਸੀ

12:31ਗਾ।

12:32ਤੇ ਕੌਮ ਦਾ ਇਹ ਸ਼ਾਨਾ ਮੱਤਾ ਕਲਮੀ ਸੇਵਕ

12:37ਜਿਹੜਾ ਵਿਗਿਆਨਕ ਢੰਗ ਨਾਲ ਇਤਿਹਾਸ ਲਿਖਣਾ ਸਿਖਾ

12:40ਕੇ ਗਿਆ ਸੀ ਗਾ।

12:42ਉਹ 10 ਸਤੰਬਰ 1930 ਈਸਵੀ ਨੂੰ

12:46ਸ਼ਾਮ ਦੇ 5:00 ਵਜੇ

12:49ਸਦੀਵੀ ਫਤਿਹ ਬੁਲਾ ਗਿਆ ਜੀ।

12:52ਬਹੁਤ ਵੱਡਾ ਘਾਟਾ ਸੀ ਜੀ।

12:55ਪ੍ਰਿੰਸੀਪਲ ਗੰਗਾ ਸਿੰਘ, ਪ੍ਰਿੰਸੀਪਲ ਤੇਜਾ

12:57ਸਿੰਘ, ਪ੍ਰਿੰਸੀਪਲ ਜੋਧ ਸਿੰਘ, ਭਾਈ ਵੀਰ ਸਿੰਘ

13:00ਵਰਗਿਆਂ ਨੇ

13:01ਲਿਖਿਆ ਹੈ ਜੀ।

13:03ਕਹਿੰਦੇ ਇਹ ਘਾਟਾ ਸ਼ਾਇਦ

13:05ਗੁਰੂ ਪੂਰਾ ਕਰੇ ਤੇ ਕਰੇ।

13:07ਨਹੀਂ ਕੌਮ ਕੋਲੋਂ ਸ਼ਾਇਦ ਨਾ ਪੂਰਾ ਹੋ ਸਕੇ ਜੀ।

13:10ਸਰਦਾਰ ਕਰਮ ਸਿੰਘ ਹੁਣਾਂ ਨੇ

13:13ਜਿੰਨਾ ਕੁਝ ਇਕੱਠਾ ਕੀਤਾ ਸੀ ਨਾ ਬਸ ਉਹ ਸੇਰ ਚੋਂ

13:16ਪੂਣੀ ਕੱਤੀ। ਕੁਝ ਕਿਤਾਬਾਂ ਉਰਦੂ ਦੇ ਵਿੱਚ

13:20ਅ ਇੱਕ ਅੱਧਾ ਕਿਤਾਬ ਚ ਇਹਨਾਂ ਦਾ ਹਿੰਦੀ ਦੇ

13:22ਵਿੱਚ ਵੀ ਛਪਿਆ ਸੀ ਗਾ ਜੀ।

13:24ਤੇ ਕੁਝ ਪੰਜਾਬੀ ਦੇ ਵਿੱਚ

13:27ਇਹਨਾਂ ਦੀਆਂ ਕਿਤਾਬਾਂ ਛਪੀਆਂ ਉਹਨਾਂ ਦੇ ਵਿੱਚ

13:30ਬੰਦਾ ਬਹਾਦਰ ਬੰਦਾ ਕੌਣ ਥਾ

13:33ਬੀਬੀ ਹਰਨਾਮ ਕੌਰ ਜਿਹੜੀ ਭਾਈ ਤਾਹਿ ਸਿੰਘ ਦੇ

13:35ਘਰੋਂ ਸਿੰਘਣੀ ਸੀ ਪਟਿਆਲੇ ਵਾਲੇ ਬਾਬਾ ਆਲਾ ਸਿੰਘ

13:39ਦਾ ਜੀਵਨ ਲਿਖਿਆ ਸੀ ਉਹਨੂੰ ਪਟਿਆਲਾ ਦਾ ਇਤਿਹਾਸ

13:41ਵੀ ਲਿਖਿਆ ਸੀ ਕੁਝ ਰੀਡਰ ਬੁੱਕਾਂ ਲਿਖੀਆਂ ਉਹਨਾਂ

13:43ਦੀ ਖਾਤਿਰ ਉਹ ਅਣਛਪੀਆਂ ਹੀ ਰਹਿ ਗਈਆਂ ਆਲਾ ਸਿੰਘ

13:46ਉਹਨਾਂ ਦਾ ਇਤਿਹਾਸ ਛਪਿਆ ਹੋਇਆ ਹੈ ਜੀ

13:48ਫਿਰ ਇਹਦੇ ਨਾਲ ਹੀ ਅਮਰ ਖਾਲਸਾ ਨਾਮ ਦਾ ਕਿਤਾਬਚਾ

13:52ਉਹ ਵੀ ਬੜਾ ਸੋਹਣਾ ਲਿਖਿਆ ਇਹਨਾਂ ਨੇ ਜਿਸ ਵਕਤ

13:54ਅਕਾਲੀ ਮੋਰਚੇ ਚੱਲ ਰਹੇ ਸਨ ਲੋਕਾਂ ਦੇ ਵਿੱਚ

13:56ਜੋਸ਼ ਪੈਦਾ ਕਰਨ ਵਾਸਤੇ

13:58ਫਿਰ ਫੁਲਵਾੜੀ ਦੇ ਇਤਿਹਾਸਿਕ ਦੋ ਨੰਬਰ ਇਹਨਾਂ ਨੇ

14:01ਸ਼ਾਨਦਾਰ ਕੱਢੇ ਬਹੁਮੁੱਲੇ ਇਤਿਹਾਸਿਕ ਲੇਖ ਕਿਤਾਬ

14:04ਇਹਨਾਂ ਨੇ ਸ਼ਾਨਦਾਰ ਉਹ ਜਿਹੜੀ ਉਹਨਾਂ ਲੇਖਾਂ ਦੀ

14:07ਹੋਈ ਹੈਗੀ ਹੈ ਜਿਹੜੇ ਫੁਲਵਾੜੀ ਦੇ ਵਿੱਚ ਛਪੇ

14:09ਹੋਏ ਹੈ ਜੀ ਇਤਿਹਾਸਿਕ ਨੰਬਰ ਵਾਲੇ ਉਹ ਅੱਜ

14:12ਕੱਲ੍ਹ ਸੰਪਾਦਿਤ ਕੀਤੀ ਮਿਲ ਜਾਂਦੀ ਹੈਗੀ ਹੈ ਜੀ

14:15ਉਰਦੂ ਦੇ ਅੰਦਰ ਇਹਨਾਂ ਨੇ ਭਾਈ ਤਾਰੂ ਸਿੰਘ ਦੇ

14:18ਉੱਤੇ ਭਾਈ ਤਾਰਾ ਸਿੰਘ ਉਹਨਾਂ ਦੇ ਉੱਤੇ ਕੰਮ

14:21ਕੀਤਾ ਸੀਗਾ ਹੋਰ ਵੀ ਕਈ ਕਿਤਾਬਚੇ ਇਹਨਾਂ ਦੇ ਸਨ

14:23ਜਿਹੜੇ ਉਹਨਾਂ ਵੇਲਿਆਂ ਦੇ ਵਿੱਚ ਛਪੇ ਤੇ ਅੱਜ ਉਹ

14:26ਅਲੱਭ ਹੈਗੇ ਨੇ

14:27ਅਸੀਂ ਆਪਣੇ ਇਸ ਸ਼ਾਨਾਮੱਤੇ ਇਤਿਹਾਸਕਾਰ ਨੂੰ

14:31ਜਿਹੜਾ ਸਿੱਖਾਂ ਦੇ ਅੰਦਰ ਵਿਗਿਆਨਕ ਢੰਗ ਦੀ

14:33ਇਤਿਹਾਸਕਾਰੀ ਦੀ ਪਿਰਤ ਪਾ ਕੇ ਗਿਆ ਹੈ ਉਹਨੂੰ

14:36ਸ਼ਤ ਸ਼ਤ ਪ੍ਰਣਾਮ ਕਰਦੇ ਹਾਂ ਜੀ ਉਹ ਸਾਡੇ

14:39ਸਾਰਿਆਂ ਦੇ ਲਈ ਰਾਹ ਦਸੇਰਾ ਨੇ ਕੱਤਕ ਕੇ ਵਿਸਾਖ

14:42ਗੁਰਪੁਰਬ ਨਿਰਣੇ ਉਹਨਾਂ ਦੀਆਂ ਸ਼ਾਹਕਾਰ ਰਚਨਾਵਾਂ

14:45ਨੇ

14:45ਉਹ ਸਾਰਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ

14:48ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Recently added transcripts

Browse the whole transcript library

This transcript was generated from the captions YouTube publishes for this video. Get the transcript of any YouTube video atfreeyoutubetranscribe.com, free, unlimited, no sign-up.